ਫਾਇਲ ਸਿਸਟਮ ਤਬਦੀਲੀ

ਨਵੀਨੀਕਰਨ ਕਰਨ ਨਾਲ, ਤੁਸੀਂ ਆਪਣੇ ਮੌਜੂਦਾ ext2 ਫਾਇਲ-ਸਿਸਟਮ ਨੂੰ ext3 ਫਾਇਲ-ਸਿਸਟਮ ਵਿੱਚ ਤਬਦੀਲ ਕਰ ਸਕਦੇ ਹੋ। ਇਸ ਕਾਰਵਾਈ ਦੌਰਾਨ ਤੁਹਾਡੀਆਂ ਮੌਜੂਦਾ ਫਾਇਲਾਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ।

ext3 ਵਿੱਚ ਤਬਦੀਲ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਤੁਹਾਡੇ ਕੋਲ ਜਰਨਲਿੰਗ ਫਾਇਲ-ਸਿਸਟਮ ਯੋਗਤਾ ਹੋ ਜਾਵੇਗੀ। ext3 ਫਾਇਲ-ਸਿਸਟਮ ਅਚਾਨਕ ਸਿਸਟਮ ਦੇ ਮੁਡ਼ ਚਾਲੂ ਹੋਣ ਤੇ ext2 ਵਾਂਗ fscked ਲਈ ਮਜਬੂਰ ਨਹੀ ਕਰਦਾ ਹੈ। ਇਹ ਤੁਹਾਡੇ ਸਿਸਟਮ ਲਈ ਮੁਡ਼ ਚਾਲੂ ਹੋਣ ਅਤੇ ਵਰਤਣ ਲਈ ਤਿਆਰ ਹੋਣ ਲਈ ਸਮੇਂ ਨੂੰ ਪ੍ਰਭਾਵੀ ਹੱਦ ਤੱਕ ਘਟਾ ਦਿੰਦਾ ਹੈ।

ਇਸ ਕਰਕੇ ਇਹ ਸਿਫ਼ਾਰਸ ਕੀਤੀ ਜਾਦੀ ਹੈ ਕਿ ਤੁਸੀਂ ਆਪਣੇ ਫਾਇਲ ਸਿਸਟਮ ਨੂੰ ਤਬਦੀਲ ਕਰ ਦੀ ਚੋਣ ਕਰੋ।

ਇਸ ਤਰਾਂ ਕਰਨ ਲਈ, ext3 ਬਣਾਉਣ ਲਈ ਭਾਗ ਦੀ ਚੋਣ ਕਰੋ।

ਜਦੋਂ ਤੁਸੀਂ ਸਮਾਪਤ ਕਰ ਲਿਆ ਤਾਂ ਅੱਗੇ ਜਾਣ ਲਈ ਅੱਗੇ ਨੂੰ ਦਬਾਉ।